ਮੁੰਬਈ:
ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ 42ਵੇਂ ਜਨਮ ਦਿਨ ਮੌਕੇ ਪਤੀ ਨਿਕ ਜੋਨਸ ਨੇ ਵੱਖਰੇ ਅੰਦਾਜ਼ ’ਚ ਆਪਣੀ ਪਤਨੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਿੱਕ ਨੇ ਪ੍ਰਿਯੰਕਾ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਨਿਕ ਨੇ ਪਿਆਰ ਭਰਿਆ ਸੁਨੇਹਾ ਵੀ ਲਿਖਿਆ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਨਿਕ ਨੇ ਲਿਖਿਆ, ‘‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀ ਮੇਰੇ ਨਾਲ ਹੋ।’’ ਪ੍ਰਿਯੰਕਾ ਤੇ ਨਿਕ ਜੋਨਸ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ ’ਚ ਈਸਾਈ ਤੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ। ਸਾਲ 2022 ’ਚ ਉਨ੍ਹਾਂ ਦੇ ਘਰ ਧੀ ਮਾਲਤੀ ਨੇ ਜਨਮ ਲਿਆ। ਦੱਸਣਯੋਗ ਹੈ ਕਿ ਪ੍ਰਿਯੰਕਾ ਨੂੰ ਫ਼ਿਲਮ ਇੰਡਸਟਰੀ ਵਿੱਚ 20 ਸਾਲਾਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਹਰ ਪ੍ਰਾਜੈਕਟ ਵਿੱਚ ਉਹ ਹਮੇਸ਼ਾ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੀ ਹੈ। -ਏਐੱਨਆਈ