ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਵਿੱਚ ਪੇਸ਼ ਕਰਨ ਲਈ ਆਫ਼ਤ ਪ੍ਰਬੰਧਨ ਕਾਨੂੰਨ ਵਿੱਚ ਸੋਧ ਸਮੇਤ ਛੇ ਨਵੇਂ ਬਿੱਲ ਸੂਚੀਬੱਧ ਕੀਤੇ ਹਨ। ਸਰਕਾਰ ਨੇ ਵਿੱਤ ਬਿੱਲ ਤੋਂ ਇਲਾਵਾ 1934 ਦੇ ਏਅਰਕਰਾਫਟ ਐਕਟ ਦੀ ਥਾਂ ਲੈਣ ਲਈ ਭਾਰਤੀ ਵਾਯੂਯਾਨ ਵਿਧੇਯਕ, 2024 ਨੂੰ ਵੀ ਸੂਚੀਬੱਧ ਕੀਤਾ ਹੈ। ਇਸ ਬਿੱਲ ਦਾ ਮਕਸਦ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਲਈ ਯੋਗ ਪ੍ਰਬੰਧ ਮੁਹੱਈਆ ਕਰਨਾ ਹੈ। -ਪੀਟੀਆਈ