ਤਰਨ ਤਾਰਨ
ਪੱਟੀ ਤਹਿਸੀਲ ਅਧੀਨ ਆਉਂਦੇ ਪਿੰਡ ਤਲਵੰਡੀ ਮਸੰਦਾ (ਚਾਣਚੱਕ) ਦੇ ਵਸਨੀਕ ਗੁਰਪ੍ਰਤਾਪ ਸਿੰਘ (25) ਨੂੰ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਹਿਰਾਸਤ ਵਿੱਚ ਲੈ ਲਿਆ। ਡੀਐੱਸਪੀ (ਪੱਟੀ) ਕੰਵਲਪ੍ਰੀਤ ਸਿੰਘ ਨੇ ਗੁਰਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ| ਸਮਝਿਆ ਜਾ ਰਿਹਾ ਹੈ ਕਿ ਗੁਰਪ੍ਰਤਾਪ ਸਿੰਘ ਕਿਸੇ ਵਿਦੇਸ਼ ਰਹਿੰਦੇ ਗੈਰ-ਸਮਾਜੀ ਅਨਸਰ ਦੇ ਸੰਪਰਕ ’ਚ ਸੀ। ਐੱਨਆਈਏ ਦੀ ਟੀਮ ਨੇ ਗੁਰਪ੍ਰਤਾਪ ਸਿੰਘ ਦਾ ਮੋਬਾਈਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ| -ਪੱਤਰ ਪ੍ਰੇਰਕ