ਪੱਤਰ ਪ੍ਰੇਰਕ
ਤਰਨ ਤਾਰਨ, 19 ਜੁਲਾਈ
ਇਲਾਕੇ ਦੇ ਪਿੰਡ ਵਲਟੋਹਾ ’ਚ ਲੰਘੀ ਰਾਤ ਕਰਿਆਨਾ ਦੀ ਦੁਕਾਨ ਕਰਦੇ ਹਰਜੀਤ ਸਿੰਘ ਦੇ ਘਰ ਅੱਗੇ ਫਾਇਰਿੰਗ ਕਰ ਕੇ ਮੋਟਰਸਾਈਕਲ ਸਵਾਰ ਫਰਾਰ ਗਏ| ਹਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਪਿੰਡ ਦਾਸੂਵਾਲ ਦੇ ਪ੍ਰਭ ਵੱਲੋਂ 30 ਲੱਖ ਰੁਪਏ ਦੀ ਫਿਰੌਤੀ ਲਈ ਵਟਸਐਪ ’ਤੇ ਮੈਸੇਜ ਆਏ ਸਨ| ਪੁਲੀਸ ਅਧਿਕਾਰੀ ਸਬ ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਲਟੋਹਾ ਪੁਲੀਸ ਨੇ ਕੇਸ ਦਰਜ ਕੀਤਾ ਹੈ| ਇਸ ਤੋਂ ਇਲਾਵਾ ਥਾਣਾ ਪੱਟੀ ਸਦਰ ਦੀ ਅਧੀਨ ਆਉਂਦੇ ਪਿੰਡ ਚੁਸਲੇਵੜ ਦੇ ਵਾਸੀ ਪ੍ਰਿੰਸਪਾਲ ਸਿੰਘ ਦੇ ਘਰ ਵੱਲ ਵੀਰਵਾਰ ਨੂੰ ਮੋਟਰਸਾਈਕਲ ਸਵਾਰ ਦੋ ਮੋਨੇ ਨਕਾਬਪੋਸ਼ ਗੋਲੀਆਂ ਮਾਰ ਕੇ ਫਰਾਰ ਹੋ ਗਏ| ਪ੍ਰਿੰਸਪਾਲ ਸਿੰਘ ਇਲਾਕੇ ਦੇ ਪਿੰਡ ਬੋਪਾਰਾਏ ਇਕ ਦੇਸੀ ਦਵਾਖਾਨਾਂ ਚਲਾਉਂਦਾ ਹੈ| ਪੁਲੀਸ ਅਧਿਕਾਰੀ ਏ ਐੱਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ|