ਹਿਊਸਟਨ:
ਭਾਰਤ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਦੋਵਾਂ ਲੜਕਿਆਂ ਅਤੇ ਲੜਕੀਆਂ ਦੀ ਟੀਮਾਂ ਦੇ ਮੁਕਾਬਲਿਆਂ ’ਚ ਚੰਗੇ ਫਰਕ ਨਾਲ ਜਿੱਤਾਂ ਦਰਜ ਕੀਤੀਆਂ ਹਨ। ਲੜਕਿਆਂ ਨੇ ਕੁਵੈਤ ਨੂੰ ਗਰੁੱਪ ਐੱਫ ਦੇ ਮੁਕਾਬਲੇ ਵਿੱਚ 3-0 ਨਾਲ ਹਰਾ ਦਿੱਤਾ, ਜਦਕਿ ਕੌਮੀ ਚੈਂਪੀਅਨ ਅਨਾਹਤ ਸਿੰਘ ਦੀ ਅਗਵਾਈ ਵਿੱਚ ਲੜਕੀਆਂ ਨੇ ਗਰੁੱਪ ਡੀ ਵਿੱਚ ਚੀਨੀ ਤਾਇਪੇ ਨੂੰ ਇਸੇ ਫਰਕ ਨਾਲ ਮਾਤ ਦਿੱਤੀ। ਹੁਣ ਲੜਕਿਆਂ ਦਾ ਸਾਹਮਣਾ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਨਾਲ ਹੋਵੇਗਾ, ਜਦਕਿ ਲੜਕੀਆਂ ਦੀ ਟੀਮ ਨੂੰ ਬ੍ਰਾਜ਼ੀਲ ਅਤੇ ਆਸਟਰੇਲੀਆ ਦਾ ਸਾਹਮਣਾ ਕਰਨਾ ਪਵੇਗਾ। -ਪੀਟੀਆਈ