ਪੱਤਰ ਪ੍ਰੇਰਕ
ਟੋਹਾਣਾ, 19 ਜੁਲਾਈ
ਕਸਬਾ ਲੌਹਾਰੂ ਦੇ ਪਰਿਵਾਰ ਵਿੱਚ ਮਾਮੂੁਲੀ ਝਗੜੇ ਤੋਂ ਬਾਅਦ ਪੁੱਤਰ ਨੇ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਬੇਟਾ ਨਰੇਸ਼ (24) ਨੇ ਸਿੱਧਾ ਥਾਣੇ ਪੁੱਜ ਕੇ ਮਾਂ ਦੇ ਕਤਲ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਟੀਮ ਵਾਰਡ-5 ਸਥਿਤ ਘਰ ਵਿੱਚ ਪੁੱਜੀ ਤਾਂ ਲਾਲੀ ਦੇਵੀ (50) ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਲਾਲੀ ਦੇਵੀ ਦੇ ਦਿਓਰ ਸੋਮਵੀਰ ਦੀ ਸ਼ਿਕਾਇਤ ’ਤੇ ਬੇਟੇ ਨਰੇਸ਼ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੋਮਵੀਰ ਦੇ ਬਿਆਨ ਮੁਤਾਬਕ ਬੀਤੀ ਰਾਤ ਮੀਂਹ ਪੈਣ ਮਗਰੋਂ ਕਮਰੇ ਦੀ ਛੱਤ ਵਿੱਚੋਂ ਪਾਣੀ ਟਪਕਣ ਲਗਿਆ ਤਾਂ ਮਾਂ ਤੇ ਪੁੱਤਰ ਵਿਚਾਲੇ ਤਕਰਾਰ ਹੋ ਗਈ। ਜਾਣਕਾਰੀ ਮੁਤਾਬਕ ਪੁੱਤਰ ਮਾਂ ’ਤੇ ਛੱਤ ਦੀ ਮੁਰੰਮਤ ਕਰਵਾਉਣ ਲਈ ਦਬਾਅ ਪਾ ਰਿਹਾ ਸਾ। ਮਾਂ-ਪੁੱਤ ਦੀ ਤਕਰਾਰ ਤੋਂ ਬਾਅਦ ਪੁੱਤਰ ਨੇ ਚਾਕੂੁ ਨਾਲ ਵਾਰ ਕਰ ਕੇ ਮਾਂ ਦਾ ਕਤਲ ਕਰ ਦਿੱਤਾ। ਪੋਸਟਮਾਰਟਮ ਰਿਪੋਰਟ ਵਿੱਚ ਵੀ ਮੌਤ ਦੇ ਕਾਰਨ ਚਾਕੂ ਨਾਲ ਕੀਤੇ ਗਏ ਵਾਰਾਂ ਨੂੰ ਦੱਸਿਆ ਗਿਆ ਹੈ।