ਨਵੀਂ ਦਿੱਲੀ, 20 ਜੁਲਾਈ
ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅੱਜ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ ਵਿਚ ਸੱਟ ਲੱਗਣ ਦੀ ਜਾਣਕਾਰੀ ਮਿਲੀ ਹੈ। ਉਹ ਆਪਣੇ ਸੰਸਦੀ ਖੇਤਰ ਪੀਲੀਭੀਤ ਦੇ ਦੌਰੇ ’ਤੇ ਸਨ। ਇਸ ਦੌਰਾਨ ਕੇਂਦਰੀ ਮੰਤਰੀ ਦੀ ਕਾਰ ਕਾਫ਼ਲੇ ਵਿੱਚ ਅੱਗੇ ਚੱਲ ਰਹੀ ਇੱਕ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਵਿਚ ਜਿਤਿਨ ਪ੍ਰਸਾਦ ਦਾ ਨਿੱਜੀ ਸਕੱਤਰ ਵੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੁਕਸਾਨੀ ਗੱਡੀ ਛੱਡ ਕੇ ਦੂਜੀ ਕਾਰ ਵਿੱਚ ਅਗਲੇ ਸਮਾਗਮ ਲਈ ਰਵਾਨਾ ਹੋ ਗਏ। ਦੱਸਣਾਜ ਬਣਦਾ ਹੈ ਕਿ ਕੇਂਦਰੀ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਇੱਥੇ ਆਏ ਸਨ ਤੇ ਇਹ ਵੀ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਤੇਜ਼ ਰਫ਼ਤਾਰ ਨਾਲ ਜਾ ਰਹੀਆਂ ਸਨ।