ਪੱਤਰ ਪ੍ਰੇਰਕ
ਲਾਲੜੂ, 20 ਜੁਲਾਈ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਸੂਬੇ ਦੇ ਲੋਕਾਂ ਦੇ ਘਰਾਂ ਤੱਕ ਲਿਜਾਣ ਦੇ ਆਪਣੇ ਵਾਅਦੇ ਮੁਤਾਬਕ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪ ਲੋਕ ਸਭਾ ਚੋਣਾਂ ਬਾਅਦ ਫਿਰ ਸ਼ੁਰੂ ਕੀਤੇ ਗਏ ਹਨ। ਸ੍ਰੀ ਰੰਧਾਵਾ ਨੇ ਅੱਜ ਨਗਰ ਕੌਂਸਲ ਲਾਲੜੂ ਵਿੱਚ ਵਾਰਡ ਨੰਬਰ 11 ਤੋਂ 14 ਤੱਕ ਦੇ ਵਾਸੀਆਂ ਲਈ ਲਾਏ ਕੈਂਪ ’ਚ ਸ਼ਮੂਲੀਅਤ ਕੀਤੀ। ਸ੍ਰੀ ਰੰਧਾਵਾ ਨੇ ਇਸ ਮੌਕੇ ਕੈਂਪ ’ਚ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਖ਼ੁਦ ਉਨ੍ਹਾਂ ਨੂੰ ਕੈਂਪ ’ਚ ਪੁੱਜੇ ਕਰਮਚਾਰੀਆਂ ਰਾਹੀਂ ਹੱਲ ਕਰਵਾਉਣ ’ਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਡੀਸੀ ਆਸ਼ਿਕਾ ਜੈਨ ਤੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਬੂਟੇ ਵੀ ਲਾਏ।