ਨਵੀਂ ਮੁੰਬਈ, 21 ਜੁਲਾਈ
ਇੱਥੇ ਭਾਰੀ ਮੀਂਹ ਦੌਰਾਨ ਬੇਲਾਪੁਰ ਦੇ ਪਹਾੜੀ ਖੇਤਰ ਵਿਚ ਪਾਣੀ ਵਿੱਚ ਫਸੇ 60 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਨਵੀਂ ਮੁੰਬਈ ’ਚ ਅੱਜ ਦੁਪਹਿਰ ਡੇਢ ਵਜੇ ਤਕ ਪੰਜ ਘੰਟਿਆਂ ਵਿਚ 83.38 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬੇਲਾਪੁਰ ਵਿਚ ਆਰਟਿਸਟ ਕਲੋਨੀ ਪਿੱਛੇ ਸਥਿਤ ਪਹਾੜੀ ’ਤੇ 60 ਸੈਲਾਨੀ ਫਸ ਗਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ, ਪੁਲੀਸ ਅਤੇ ਨਵੀਂ ਮੁੰਬਈ ਆਫ਼ਤ ਪ੍ਰਬੰਧਨ ਟੀਮਾਂ ਮੌਕੇ ’ਤੇ ਪੁੱਜੀਆਂ। ਮੁੰਬਈ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪੀਟੀਆਈ