ਲੁਧਿਆਣਾ: ਥਾਣਾ ਮੇਹਰਬਾਨ ਦੀ ਪੁਲੀਸ ਨੂੰ ਨਿਊ ਪ੍ਰੇਮ ਨਗਰ ਘੁਮਾਰ ਮੰਡੀ ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਗੁਰਨਾਮ ਸਿੰਘ ਵਾਸੀ ਸਿਵਲ ਲਾਈਨ, ਪਰਮਜੀਤ ਕੌਰ ਵਾਸੀ ਊਧਮ ਸਿੰਘ ਨਗਰ ਅਤੇ ਈਸ਼ਾ ਨਹਾਰੀਆ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਸਿਵਲ ਲਾਈਨ ਨੇ 21 ਮਾਰਚ 2022 ਨੂੰ ਉਸ ਕੋਲੋਂ ਜਾਇਦਾਦ ਵੇਚਣ ਲਈ 1 ਕਰੋੜ ਰੁਪਏ ਬਤੌਰ ਬਿਆਨਾ ਹਾਸਲ ਕਰਕੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਥਾਣੇਦਾਰ ਰਾਜੀਵ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਤਿਲਕ ਨਗਰ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਪਲਾਟ ਸ਼ੇਰਪੁਰ ਕਲਾਂ ਵਿੱਚ ਹੈ। ਹਰਵਿੰਦਰ ਸਿੰਘ ਮੋਦਗਿੱਲ ਵਾਸੀ ਪਿੰਡ ਮੁੰਡੀਆਂ ਕਲਾਂ ਅਤੇ ਰਾਧੇ ਕ੍ਰਿਸ਼ਨ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਨੇ ਉਸ ਦੇ ਪਲਾਟ ’ਤੇ ਨਾਜਾਇਜ਼ ਕਲੋਨੀ ਕੱਟ ਕੇ ਪਲਾਟ ਵੇਚ ਦਿੱਤੇ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ