ਪੱਤਰ ਪ੍ਰੇਰਕ
ਮਾਨਸਾ, 21 ਜੁਲਾਈ
ਮਾਨਸਾ ਸ਼ਹਿਰ ਦੇ ਵਾਰਡ ਨੰਬਰ 8 ਦੀ ਚੌਥੀ ਕਲਾਸ ਵਿੱਚ ਪੜ੍ਹਦੀ ਇੱਕ ਬੱਚੀ ਦਾ ਆਟੋ ਚਾਲਕ ਵੱਲੋਂ ਜਿਨਸੀ ਸ਼ੋਸ਼ਣ ਕਰਨ ’ਤੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਟੋ ਚਾਲਕ ਇਸ ਬੱਚੀ ਨੂੰ ਰੋਜ਼ਾਨਾ ਸਕੂਲ ਛੱਡ ਕੇ ਅਤੇ ਲੈ ਕੇ ਆਉਂਦਾ ਸੀ।
ਪੁਲੀਸ ਨੂੰ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਚੌਥੀ ਕਲਾਸ ਵਿੱਚ ਪੜ੍ਹਦੀ ਬੱਚੀ ਅਤੇ ਲੜਕੇ ਨੂੰ ਇੱਕ ਆਟੋ ਚਾਲਕ ਪ੍ਰਵੀਨ ਕੁਮਾਰ ਸਕੂਲ ਲੈ ਕੇ ਜਾਂਦਾ ਅਤੇ ਆਉਂਦਾ ਸੀ। ਬੀਤੇ ਦਿਨੀਂ ਜਦ ਸਕੂਲ ਵਿੱਚ ਛੁੱਟੀ ਹੋਈ ਤਾਂ ਆਟੋ ਚਾਲਕ ਉਨ੍ਹਾਂ ਦੇ ਲੜਕੇ ਨੂੰ ਘਰ ਕੋਲ ਉਤਰਾ ਕੇ ਅਤੇ ਬੱਚੀ ਨੂੰ ਕਿਸੇ ਅਣਜਾਣ ਥਾਂ ’ਤੇ ਲੈ ਗਿਆ, ਜਿੱਥੇ ਉਸ ਨੇ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਫੜ ਲਿਆ ਹੈ।