ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 21 ਜੁਲਾਈ
ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰੀਆ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਕੌਰ ਗੁਲਾਟੀ ਪੁੱਜੇ। ਪ੍ਰਧਾਨਗੀ ਮੰਡਲ ਵਿੱਚ ਰੀਆ ਅਰੋੜਾ, ਗੁਰਪ੍ਰੀਤ ਕੌਰ ਗੁਲਾਟੀ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀ, ਦਰਸ਼ਨ ਦਰਦੀ ਪ੍ਰਧਾਨ, ਤਰਸੇਮ ਸਾਕੀ ਜ ਸਕੱਤਰ, ਗੁਰਨੇਕ ਸਿੰਘ ਸ਼ੇਰ ਪ੍ਰਧਾਨ ਨਵਜੋਤ ਸਾਹਿਤ ਸੰਸਥਾ, ਰੇਸ਼ਮ ਚਿੱਤਰਕਾਰ ਪ੍ਰਧਾਨ ਦਰਪਣ ਸਾਹਿਤ ਸਭਾ ਸੈਲਾ,ਰਾਜਨ ਅਰੋੜਾ, ਮਨਮੋਹਣ ਸਿੰਘ ਗੁਲਾਟੀ ਹਾਜ਼ਰ ਸਨ।
ਕਵੀਆਂ ਨੇ ਸਮਾਜਿਕ ਕੁਰੀਤੀਆਂ ਵਿਰੁੱਧ, ਵਾਤਾਵਰਣ ਬਚਾਉਣ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਹਿੱਤ ਆਪਣੀਆਂ ਰਚਨਾਵਾਂ ਸੁਣਾ ਕੇ ਜਾਗਰੂਕਤਾ ਸੰਦੇਸ਼ ਸਾਂਝਾ ਕੀਤਾ। ਇਸ ਮੌਕੇ ਡਾ. ਮਲਕੀਤ ਕੌਰ ਜੰਡੀ ਮੁੱਖ ਸਲਾਹਕਾਰ, ਜਗਦੀਸ਼ ਰਾਣਾ, ਡਾ. ਮਲਕੀਤ ਜੰਡੀ, ਵਾਸਦੇਵ ਪਰਦੇਸੀ ਪ੍ਰੈੱਸ ਸਕੱਤਰ, ਦੇਸ ਰਾਜ ਬਾਲੀ ਸਕੱਤਰ, ਸੱਤਪਾਲ ਸਾਹਲੋਂ, ਲਖਵਿੰਦਰ ਲੱਖਾ ਪ੍ਰਧਾਨ ਕਲਾਕਾਰ ਸੰਗੀਤ ਸਭਾ, ਦਿਲਵਰਜੀਤ ਦਿਲਵਰ, ਪੂਨਮ ਬਾਲਾ, ਜਸਪ੍ਰੀਤ ਸਿੰਘ ਬਾਜਵਾ ਵਕੀਲ, ਸ਼ਾਮ ਸੁੰਦਰ, ਰਣਜੀਤ ਪੋਸੀ, ਸ਼ਮ੍ਹਾ ਮੱਲ੍ਹਣ,ਹਰੀ ਕਿਸ਼ਨ ਪਟਵਾਰੀ, ਦਲਜੀਤ ਮਹਿਮੀ ਕਰਤਾਰਪੁਰ, ਪਰਮਜੀਤ ਸਿੰਘ, ਆਦਿ ਹਾਜ਼ਰ ਸਨ।