ਨਵੀਂ ਦਿੱਲੀ, 22 ਜੁਲਾਈ
ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਅੱਜ ਇੱਥੇ ਕਿਹਾ ਕਿ ਉਹ ਪੈਰਿਸ ਓਲੰਪਿਕ ਖੇਡਾਂ ਵਿੱਚ ਇੱਕ ਵਾਰ ’ਚ ਇੱਕ ਮੈਚ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਸ਼ੁਰੂਆਤੀ ਗੇੜ ਵਿੱਚ ਤਗ਼ਮਾ ਜਿੱਤਣਾ ਉਸ ਦੇ ਦਿਮਾਗ ਵਿੱਚ ਨਹੀਂ ਹੋਵੇਗਾ। ਮਨਿਕਾ ਬੱਤਰਾ ਨੇ ਅਲਟੀਮੇਟ ਟੇਬਲ ਟੈਨਿਸ (ਯੂਟੀਟੀ) ਨਾਲ ਗੱਲਬਾਤ ਦੌਰਾਨ ਕਿਹਾ, ‘‘ਪਿਛਲੀਆਂ ਓਲੰਪਿਕ ਖੇਡਾਂ ਤੋਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅਤੇ ਮੈਂ ਜੋ ਗਲਤੀਆਂ ਕੀਤੀਆਂ ਸੀ, ਉਨ੍ਹਾਂ ਨੂੰ ਇਸ ਵਾਰ ਨਹੀਂ ਦੁਹਰਾਵਾਂਗੀ।’’ -ਪੀਟੀਆਈ