ਗੁਰਬਖਸ਼ਪੁਰੀ
ਤਰਨ ਤਾਰਨ, 22 ਜੁਲਾਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਜ਼ਿਲ੍ਹੇ ’ਚ ਰੋਜ਼ਾਨਾ ਹੁੰਦੀਆਂ ਚੋਰੀਆਂ, ਲੁੱਟਾਂ-ਖੋਹਾਂ, ਕਤਲਾਂ, ਡਕੈਤੀਆਂ, ਫਿਰੌਤੀਆਂ ਤੇ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਖਿਲਾਫ਼ ਅੱਜ ਰੋਹ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਥਾਣਾ ਸਦਰ ਸਾਹਮਣੇ ਧਰਨਾ ਦਿੱਤਾ ਗਿਆ।
ਧਰਨਾਕਾਰੀਆਂ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਪਾਰਟੀ ਦੇ ਆਗੂ ਮੁਖਤਾਰ ਸਿੰਘ ਮੱਲਾ, ਸਲੱਖ਼ਣ ਸਿੰਘ ਤੁੜ ਅਤੇ ਮਨਜੀਤ ਸਿੰਘ ਬੱਗੂ ਨੇ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪਰਗਟ ਜਾਮਾਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਜਿਥੇ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ ਉੱਥੇ ਨਸ਼ਿਆਂ ਕਰਕੇ ਨੌਜਵਾਨ ਰੋਜ਼ਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪਰ ਸਰਕਾਰ ਨੇ ਚੁੱਪ ਧਾਰ ਰੱਖੀ ਹੈ| ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵੀ ਨਸ਼ਿਆਂ ਦੇ ਧੰਦੇ ਦੀ ਮੰਡੀ ਬਣ ਚੁੱਕੀ ਹੈ| ਧਰਨਾਕਾਰੀਆਂ ਨੂੰ ਮੌਕੇ ’ਤੇ ਡੀਐੱਸਪੀ (ਹੈੱਡਕੁਆਰਟਰ) ਲਲਿਤ ਕੁਮਾਰ ਪਹੁੰਚ ਕੇ ਮਸਲਿਆਂ ਦਾ ਪੱਕਾ ਹੱਲ ਕੱਢਦ ਲਈ ਪਾਰਟੀ ਨਾਲ ਛੇਤੀ ਮੀਟਿੰਗ ਦਾ ਵਿਸ਼ਵਾਸ ਦਿੱਤਾ।
ਇਸ ਮੌਕੇ ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਜਸਬੀਰ ਸਿੰਘ, ਸਰਬਜੀਤ ਸਿੰਘ ਭਰੋਵਾਲ, ਦਾਰਾ ਸਿੰਘ ਮੁੰਡਾ ਪਿੰਡਾ, ਬਲਵਿੰਦਰ ਸਿੰਘ ਮੱਲ੍ਹਾ, ਚਰਨਜੀਤ ਸਿੰਘ ਬਾਠ, ਰੇਸ਼ਮ ਸਿੰਘ ਫੈਲੋਕੇ, ਕੁਲਵਿੰਦਰ ਕੌਰ ਖਡੂਰ ਜਰਨੈਲ ਸਿੰਘ ਰਸੂਲਪੁਰ ਤੇ ਮੀਨਾ ਕੌਰ ਸਾਹਿਬ ਨੇ ਵੀ ਸੰਬੋਧਨ ਕੀਤਾ|