ਨਵੀਂ ਦਿੱਲੀ, 22 ਜੁਲਾਈ
ਹਿਊਸਟਨ ਵਿੱਚ ਚੱਲ ਰਹੀ ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਛੇਵਾਂ ਦਰਜਾ ਪ੍ਰਾਪਤ ਭਾਰਤੀ ਲੜਕਿਆਂ ਦੀ ਟੀਮ ਚੌਥਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਤੋਂ 1-2 ਨਾਲ ਹਾਰ ਗਈ ਜਦਕਿ ਲੜਕੀਆਂ ਦੀ ਟੀਮ ਨੂੰ ਵੀ ਤੀਜਾ ਦਰਜਾ ਪ੍ਰਾਪਤ ਮਲੇਸ਼ੀਆ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੜਕਿਆਂ ਦੇ ਵਰਗ ਵਿੱਚ ਯੁਵਰਾਜ ਵਾਧਵਾਨੀ ਨੇ ਸੇਓਜਿਨ ਓਹ ਨੂੰ 3-2 ਨਾਲ ਹਰਾ ਕੇ ਭਾਰਤ ਨੂੰ ਜੇਤੂ ਸ਼ੁਰੂਆਤ ਦਿਵਾਈ ਸੀ ਪਰ ਟੀਮ ਦੇ ਬਾਕੀ ਖਿਡਾਰੀ ਹਾਰ ਗਏ। -ਪੀਟੀਆਈ