ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਜੁਲਾਈ
ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਵੱਲੋਂ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਦੇ ਸਹਿਯੋਗ ਨਾਲ 32ਵਾਂ ਸਮਾਗਮ ਜਥੇਦਾਰ ਜਸਵੰਤ ਸਿੰਘ ਕੈਨੇਡਾ ਦੇ ਪਰਿਵਾਰਾਂ ਦੀ ਸਹਾਇਤਾ ਨਾਲ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਸਾਰੀਆਂ ਸ਼ਖ਼ਸੀਅਤਾਂ ਨੇ ਦੋ ਮਿੰਟ ਲਈ ਮੌਨ ਧਾਰਨ ਕਰ ਕੇ ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਤੇ ਜਸਦੇਵ ਲਲਤੋਂ ਨੇ ਮਨੁੱਖੀ ਜ਼ਿੰਦਗੀ ਵਿੱਚ ਵਿੱਦਿਆ ਦੀ ਅਹਿਮੀਅਤ, ਪੜ੍ਹਾਈ, ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਦੇ ਮਿਆਰੀ ਵਰਤਾਰੇ ਬਾਰੇ, ਦੇਸ਼ ਭਗਤਾਂ ਦੀ ਮਹਾਨ ਵਿਰਾਸਤ ਤੇ ਵਿਦਿਆਰਥੀ ਜੀਵਨ ਵਿੱਚ ਸਾਹਿਤ ਦੀਆਂ ਕਿਤਾਬਾਂ ਨਾਲ ਜੁੜਨ ਦੀ ਲੋੜ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ 12ਵੀਂ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਸਵਿਤਾ, ਦੂਜੇ ਸਥਾਨ ’ਤੇ ਆਈ ਪੂਜਾ ਕੁਮਾਰੀ ਅਤੇ ਤੀਜੇ ਸਥਾਨ ’ਤੇ ਰਹੀ ਅਨਾਮਿਕਾ, 10ਵੀਂ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਜਸਨਦੀਪ ਕੌਰ, ਦੂਜੇ ਸਥਾਨ ’ਤੇ ਰਹੀ ਨੂਰਪ੍ਰੀਤ ਕੌਰ ਤੇ ਤੀਜੇ ਸਥਾਨ ’ਤੇ ਰਹੀ ਅੰਜੂ ਕੁਮਾਰੀ, ਅੱਠਵੀਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਕੀਰਤ ਭੱਟੀ, ਦੂਜਾ ਸਥਾਨ ਹਾਸਲ ਕਰਨ ਵਾਲੇ ਨਿੱਕੂ ਕੁਮਾਰ ਤੇ ਤੀਜੇ ਸਥਾਨ ’ਤੇ ਰਹੀ ਪ੍ਰੀਤੀ ਰਾਜ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗਦਰੀ ਬਾਬਾ ਗੁਰਮੁਖ ਸਿੰਘ ਸਰਕਾਰੀ ਮਿਡਲ ਸਕੂਲ ਲਲਤੋਂ ਖੁਰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਖੁਰਦ ਦੇ ਕੁੱਲ 40 ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਵਰਗੀ ਪਰਮਜੀਤ ਸਿੰਘ ਬਿੱਟੂ ਦੇ ਪਰਿਵਾਰ ਵੱਲੋਂ ਕਮੇਟੀ ਰਾਹੀਂ ਲਲਤੋਂ ਕਲਾਂ ਸਕੂਲ ਦੇ 29 ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀਆਂ ਪੂਰੇ ਸਾਲ ਦੀਆਂ ਫ਼ੀਸਾਂ ਲਈ ਪੱਚੀ ਹਜ਼ਾਰ ਰੁਪਏ ਦੀ ਰਾਸ਼ੀ ਮੌਕੇ ’ਤੇ ਦਿੱਤੀ। ਸਮਾਗਮ ਦੌਰਾਨ ਕਮੇਟੀ ਦੇ ਪ੍ਰਧਾਨ ਜ਼ੋਰਾ ਸਿੰਘ, ਖਜ਼ਾਨਚੀ ਰੂਪ ਸਿੰਘ, ਉਜਾਗਰ ਸਿੰਘ ਲਲਤੋਂ, ਮਲਕੀਤ ਸਿੰਘ ਬੱਦੋਵਾਲ, ਕੀਰਤਪਾਲ ਸਿੰਘ, ਰਾਣੀ, ਹਰਮੀਤ ਕੌਰ, ਬਿੰਦੂ ਬਾਲਾ, ਅਮਨਦੀਪ ਕੌਰ, ਦਮਨਪ੍ਰੀਤ ਕੌਰ, ਹਰਭਜਨ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ ਜੀਤੂ, ਸੂਬੇਦਾਰ ਮਲਕੀਤ ਸਿੰਘ, ਮਨਪ੍ਰੀਤ ਸਿੰਘ, ਸਤਵੰਤ ਸਿੰਘ ਸੰਤ, ਲਖਵੀਰ ਸਿੰਘ ਲੱਕੀ ਤੇ ਜਗਰਾਜ ਸਿੰਘ ਰਾਜਾ ਹਾਜ਼ਰ ਸਨ।