ਲੁਧਿਆਣਾ (ਖੇਤਰੀ ਪ੍ਰਤੀਨਿਧ):
ਰਾਸ਼ਟਰੀ ਖੇਤੀ ਸਿੱਖਿਆ ਮਾਨਤਾ ਬੋਰਡ (ਐੱਨਏਈਏਬੀ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੂੰ ਪੰਜ ਸਾਲਾਂ ਲਈ ਮਾਨਤਾ ਦੇ ਦਿੱਤੀ ਹੈ। ਇਹ ਮਾਨਤਾ 1 ਅਪਰੈਲ 2024 ਤੋਂ 31 ਮਾਰਚ 2029 ਤੱਕ ਦਿੱਤੀ ਗਈ ਹੈ। ਯੂਨੀਵਰਸਿਟੀ ਨੂੰ ਕੁੱਲ 4 ਵਿੱਚੋਂ 3.59 ਅੰਕ ਹਾਸਲ ਹੋਏ ਅਤੇ ਏ+ ਦਾ ਸਰਵੋਤਮ ਗਰੇਡ ਮਿਲਿਆ। ਪੀਏਯੂ ਦੇ ਸਾਰੇ ਕਾਲਜਾਂ ਨੂੰ ਵੀ ਮਾਨਤਾ ਦੀ ਪ੍ਰਵਾਨਗੀ ਹਾਸਲ ਹੋ ਗਈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।