ਨਵੀਂ ਦਿੱਲੀ:
ਖੇਡਾਂ ਨੂੰ ਹੁਲਾਰਾ ਦੇਣ ਲਈ ਖੇਲੋ ਇੰਡੀਆ ਨੂੰ ਇੱਕ ਵਾਰ ਫਿਰ ਖੇਡ ਮੰਤਰਾਲੇ ਲਈ ਕੇਂਦਰੀ ਬਜਟ ’ਚ ਸਭ ਤੋਂ ਵੱਧ ਰਾਸ਼ੀ ਅਲਾਟ ਹੋਈ ਹੈ। ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਅਲਾਟ ਹੋਏ ਹਨ ਜਿਨ੍ਹਾਂ ’ਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ ਰੱਖੇ ਗਏ ਹਨ। ਇਹ ਰਾਸ਼ੀ ਪਿਛਲੇ ਵਿੱਤੀ ਸਾਲ ਦੌਰਾਨ ਅਲਾਟ ਹੋਏ 880 ਕਰੋੜ ਰੁਪਏ ਨਾਲੋਂ 20 ਕਰੋੜ ਰੁਪਏ ਵੱਧ ਹੈ। -ਪੀਟੀਆਈ