ਮਾਨਸਾ (ਪੱਤਰ ਪ੍ਰੇਰਕ): ਟਰਾਂਸਪੋਰਟ ਕੰਪਨੀ ਫਰੈਂਡਜ਼ ਬੱਸ ਦੇ ਮੁੱਖ ਪ੍ਰਬੰਧਕ ਰੁਪਿੰਦਰ ਸ਼ਰਮਾ ਗੋਰਾ (49) ਦਾ ਅਚਾਨਕ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਮਾਂ, ਧੀ ਅਤੇ ਇੱਕ ਹੈ। ਉਹ ਟਰਾਂਸਪੋਰਟਰਾਂ ਦੇ ਹਿੱਤਾਂ ਦੇ ਹੱਕਾਂ ਲਈ ਲੜਾਈ ਲੜਦੇ ਰਹੇ ਹਨ। ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਉਹ ਮੁੱਖ ਆਗੂ ਰਹੇ ਹਨ ਅਤੇ ਉਨ੍ਹਾਂ ਨੇ ਸਰਕਾਰ ਤੋਂ ਬਹੁਤ ਸਾਰੀਆਂ ਮੰਗਾਂ ਅੰਦੋਲਨ ਜ਼ਰੀਏ ਮਨਵਾਈਆਂ ਹਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਰੋਹ 2 ਅਗਸਤ ਨੂੰ ਗਊਸ਼ਾਲਾ ਭਵਨ ਮਾਨਸਾ ਵਿੱਚ ਹੋਵੇਗਾ।