ਪੱਤਰ ਪ੍ਰੇਰਕ
ਜਗਰਾਉਂ, 23 ਜੁਲਾਈ
ਸਾਹਿਤ ਸਭਾ ਜਗਰਾਉਂ ਦੀ ਇਕੱਤਰਤਾ ਹਰਕੋਮਲ ਬਰਿਆਰ ਦੀ ਸਰਪ੍ਰਸਤੀ ਅਤੇ ਅਵਤਾਰ ਜਗਰਾਉਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ‘ਰੋਜ਼ਾਨਾ ਪਹਿਰੇਦਾਰ’ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਉਪਰੰਤ ਸਭਾ ਦੀ ਸਕੱਤਰ ਦਲਜੀਤ ਕੌਰ ਹਠੂਰ ਨੇ ਸਭਾ ਦੀ ਰਿਪੋਰਟ ਪੜ੍ਹ ਕੇ ਸੁਣਾਈ।
ਅਗਲੇ ਪੜਾਅ ’ਚ ਦਰਸ਼ਨ ਸਿੰਘ ਬੋਪਾਰਾਏ ਨੇ ਕਵਿਤਾ ‘ਪਰਾਂ ਦੀ ਲੜਾਈ’, ਹਰਕੋਮਲ ਬਰਿਆਰ ਨੇ ਗੀਤ ‘ਪੱਗ’, ਮੇਜਰ ਸਿੰਘ ਛੀਨਾ ਨੇ ਗੀਤ ‘ਸਾਵਣ’, ਹਰਬੰਸ ਅਖਾੜਾ ਨੇ ਕਵਿਤਾ ‘ਮਾਹੀ ਦਾ ਵਿਯੋਗ’, ਗੁਰਜੀਤ ਸਹੋਤਾ ਨੇ ਗਜ਼ਲ, ਗੁਰਦੀਪ ਨੇ ਕਹਾਣੀ ‘ਆਲ ਰਾਈਟ’, ਅਜੀਤ ਪਿਆਸਾ ਨੇ ਕਵਿਤਾ ‘ਯਾਦਾਂ’, ਦਵਿੰਦਰਜੀਤ ਨੇ ਗੀਤ, ਹਰਚੰਦ ਸਿੰਘ ਗਿੱਲ ਨੇ ਕਵਿਤਾ ‘ਬੋਲ ਮਰਦਾਨਿਆ’, ਅਵਤਾਰ ਜਗਰਾਉਂ ਨੇ ਕਵਿਤਾ ‘ਔਧਰ ਜਨਾਬ ਦੇਖ’, ਪ੍ਰੋ. ਕਰਮ ਸਿੰਘ ਸੰਧੂ ਨੇ ਕਵਿਤਾ, ਐੱਚ.ਐੱਸ. ਡਿੰਪਲ ਨੇ ਪੁਨਰ ਜਨਮ ਕਹਾਣੀ ਦੀ ਸਮੀਖਿਆ ਆਦਿ ਨਾਲ ਸੋਹਣਾ ਰੰਗ ਬੰਨ੍ਹਿਆ। ਇਸ ਉਪਰੰਤ ਸਾਰੇ ਮੈਂਬਰਾਂ ਨੇ ਦਰਸ਼ਨ ਬੋਪਾਰਾਏ ਦੀ ਹਿੰਦੀ ਕਾਵਿ ਪੁਸਤਕ ‘ਏਕ ਸਫ਼ਰ ਯਹ ਭੀ’ ਲੋਕ ਅਰਪਣ ਕੀਤੀ ਗਈ।