ਮੁੰਬਈ:
ਆਪਣੀ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ ‘ਦ ਬਲੱਫ’ ਦੀ ਲਗਾਤਾਰ ਸ਼ੂਟਿੰਗ ਕਰ ਰਹੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਹੁਣ ਘਰ ਪਰਤ ਆਈ ਹੈ। ਘਰ ਪਹੁੰਚ ਕੇ ਉਸ ਨੇ ਬਹੁਤ ਸਕੂਨ ਮਹਿਸੂਸ ਕੀਤਾ ਹੈ ਤੇ ਮਾਂ ਵੱਲੋਂ ਪਕਾਏ ਘਰੇਲੂ ਪਕਵਾਨ ਦਾ ਸਵਾਦ ਚਖਿਆ ਹੈ। ਪ੍ਰਿਅੰਕਾ ਨੇ ਸੋਸ਼ਲ ਮੀਡੀਆ ’ਤੇ ਪਾਲਕ ਪਨੀਰ ਅਤੇ ਆਪਣੀ ਮਾਂ ਮਧੂ ਅਖੌਰੀ ਚੋਪੜਾ ਵੱਲੋਂ ਪਕਾਏ ਗਏ ਪਰਾਂਠੇ ਦੀ ਤਸਵੀਰ ਸਾਂਝੀ ਕੀਤੀ ਹੈ। ਪੋਸਟ ਦੀ ਕੈਪਸ਼ਨ ’ਚ ਉਸ ਨੇ ਲਿਖਿਆ ਹੈ, ‘‘ਜਦੋਂ ਤੁਸੀਂ ਲੰਬੇ ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਮਾਂ ਦੇ ਘਰ ਆਉਂਦੇ ਹੋ।’’ ਇਸ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੀ ਧੀ ਮਾਲਤੀ ਮੈਰੀ ਅਤੇ ਮਾਂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਦੋਂ ਉਹ ਕਰੂਜ਼ ਰਾਈਡ ਅਤੇ ਵ੍ਹੇਲ ਦੇਖਣ ਦਾ ਆਨੰਦ ਲੈ ਰਹੀਆਂ ਸਨ। -ਆਈਏਐੱਨਐਸ