ਪੱਤਰ ਪ੍ਰੇਰਕ
ਪਟਿਆਲਾ, 23 ਜੁਲਾਈ
ਡਰੱਗਜ਼ ਮਾਮਲੇ ਵਿਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮੁੜ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜਿਆ ਹੈ, ਐੱਸਆਈਟੀ ਨੇ ਦੁਬਾਰਾ ਬਿਕਰਮ ਸਿੰਘ ਮਜੀਠੀਆ ਨੂੰ 30 ਜੁਲਾਈ ਨੂੰ ਬੁਲਾਇਆ ਹੈ। ਇਸ ਤੋਂ ਪਹਿਲਾਂ ਮਜੀਠੀਆ ਨੂੰ 18 ਤੇ 20 ਜੁਲਾਈ ਨੂੰ ਬੁਲਾਇਆ ਗਿਆ ਸੀ, ਜਿਸ ਦੌਰਾਨ ਮਜੀਠੀਆ ਐੱਸਆਈਟੀ ਕੋਲ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਜ਼ਮਾਨਤ ਦਾ ਕੇਸ ਸੁਪਰੀਮ ਕੋਰਟ ਵਿੱਚ ਲੱਗਾ ਹੈ, ਉਨ੍ਹਾਂ ਨੂੰ 23 ਜੁਲਾਈ ਤੋਂ ਬਾਅਦ ਕਿਸੇ ਵੇਲੇ ਵੀ ਬੁਲਾ ਲਿਆ ਜਾਵੇ। ਇਸ ਬਾਰੇ ਸਿੱਟ ਦੇ ਮੈਂਬਰਾਂ ਨੇ ਮਜੀਠੀਆ ’ਤੇ ਦੋਸ਼ ਲਗਾਏ ਸਨ ਕਿ ਉਹ ਜਾਂਚ ’ਚ ਸਹਿਯੋਗ ਨਹੀਂ ਦੇ ਰਹੇ। ਮਜੀਠੀਆ ਨੇ ਸਿੱਟ ’ਤੇ ਵੀ ਦੋਸ਼ ਲਗਾਏ ਸਨ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਹੁਣ ਇਹ ਜਾਂਚ ਇੰਸਪੈਕਟਰ ਕਰਨ ਲੱਗ ਪਏ ਹਨ ਪਹਿਲਾਂ ਇਹ ਜਾਂਚ ਏਡੀਜੀਪੀ ਪੱਧਰ ਦੇ ਅਧਿਕਾਰੀ ਕਰਦੇ ਸਨ।