ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਜੁਲਾਈ
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ‘ਮਾਤਾ ਜੀ’ ਕਹਿਣ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਦਾ ਬਚਾਅ ਕੀਤਾ। ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਗੈਰ-ਭਾਜਪਾ ਸ਼ਾਸਿਤ ਰਾਜਾਂ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਸਦਨ ਤੋਂ ਵਿਰੋਧੀ ਧਿਰ ਦੇ ਵਾਕਆਊਟ ਦੀ ਅਗਵਾਈ ਕਰਨ ਤੋਂ ਠੀਕ ਪਹਿਲਾਂ, 64 ਸਾਲਾ ਨਿਰਮਲਾ ਸੀਤਾਰਮਨ ਦਾ ਜ਼ਿਕਰ ਕਰਦੇ ਹੋਏ ਖੜਗੇ ਨੇ ਕਿਹਾ, ‘‘ਮਾਤਾ ਜੀ ਬਾਅਦ ਵਿੱਚ ਬੋਲਣਗੇ।’’ ਇਸ ’ਤੇ ਧਨਖੜ ਨੇ 82 ਸਾਲ ਦੇ ਖੜਗੇ ਨੂੰ ਕਿਹਾ, “ਉਹ ਤੁਹਾਡੀ ਧੀ ਦੀ ਉਮਰ ਦੀ ਹੈ।”