ਨਵੀਂ ਦਿੱਲੀ, 24 ਜੁਲਾਈ
ਜੰਮੂ-ਕਸ਼ਮੀਰ ਵਿਚ ਸਰਗਰਮ ਅਤਿਵਾਦੀ ਜਾਂ ਤਾਂ ਜੇਲ੍ਹ ਵਿਚ ਜਾਣਗੇ ਜਾਂ ਫਿਰ ‘ਜਹਨੂੰਮ’ (ਨਰਕ) ਵਿਚ ਭੇਜੇ ਜਾਣਗੇ ਇਹ ਗੱਲ ਗ੍ਰਹਿ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਜ਼ੋਰ ਦੇ ਕੇ ਕਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤਿਵਾਦ ਲਈ ਜ਼ੀਰੋ ਟੋਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ। ਰਾਏ ਕਾਂਗਰਸ ਸੰਸਦ ਪ੍ਰਮੋਦ ਤਿਵਾਰੀ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਮੰਤਰੀ ਅਨੁਸਾਰ ਸੁਰੱਖਿਆ ਬਲਾਂ ਨੇ 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਖੇਤਰ ਵਿੱਚ ਲਗਪਗ 900 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ। -ਪੀਟੀਆਈ