ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 24 ਜੁਲਾਈ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿੱਚ ਅਕਾਦਮਿਕ ਬੈਚ 2024 ਲਈ ਓਰੀਐਂਟੇਸ਼ਨ ਪ੍ਰੋੋਗਰਾਮ ਕੀਤਾ ਗਿਆ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਦਾਖ਼ਲਾ ਲੈਣ ਲਈ ਵਧਾਈ ਦਿੱਤੀ। ਉਨ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ ਇਸ ਕਾਲਜ ਦੀ ਅਕਾਦਮਿਕ ਵਿਰਾਸਤ ਤੋਂ ਜਾਣੂ ਕਰਵਾਇਆ। ਡਾ: ਅੰਮ੍ਰਿਤਬੀਰ ਸਿੰਘ ਨੇ ਕਾਲਜ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ ਢਾਂਚੇ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਪ੍ਰਬੰਧ ਪ੍ਰੋ. ਬਿਕਰਮਜੀਤ, ਡਾ. ਸਰਬਜੀਤ ਕੌਰ, ਪ੍ਰੋ. ਮੋਹਿੰਦਰਪਾਲ ਕੌਰ ਰੇਖੀ, ਡਾ. ਜਸਲੀਨ ਕੌਰ, ਪ੍ਰੋੋ. ਅਮਰਜੀਤ ਸਿੰਘ ਅਤੇ ਪ੍ਰੋੋ. ਗਗਨਦੀਪ ਸਿੰਘ ਆਦਿ ਵਿਭਾਗਾਂ ਦੇ ਸਟਾਫ ਨੇ ਕੀਤਾ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਮੁਬਾਰਕ ਸੰਧੂ ਨੇ ਵੀ ਸ਼ਿਰਕਤ ਕੀਤੀ। ਪ੍ਰੋੋਗਰਾਮ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓ ਕਵਰੇਜ ਦੀ ਯੋਜਨਾ ਪ੍ਰੋ. ਪਲਵਿੰਦਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਡਾ. ਲਖਵਿੰਦਰ ਸਿੰਘ, ਡੀਨ ਅਕਾਦਮਿਕ, ਡਾ. ਏਪੀਐੱਸ ਸੇਠੀ, ਡਾ. ਜੇਪੀਐਸ ਓਬਰਾਏ, ਡਾ. ਬੀਐੱਸ ਭੁੱਲਰ, ਡਾ. ਗੁਰਸੇਵਕ ਸਿੰਘ ਬਰਾੜ, ਪ੍ਰੋ. ਜਸਵੀਰ ਸਿੰਘ ਰਟੋਲ, ਪ੍ਰੋ. ਕਿਰਨਪ੍ਰੀਤ ਕੌਰ ਤੇ ਡਾ. ਜਤਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।