ਇੰਦੌਰ, 24 ਜੁਲਾਈ
ਪਾਕਿਸਤਾਨ ਤੋਂ 2015 ’ਚ ਭਾਰਤ ਪਰਤੀ ਗੀਤਾ (33) ਜੋ ਕਿ ਬੋਲਣ ਤੇ ਸੁਣਨ ਤੋਂ ਅਸਮਰੱਥ ਹੈ, ਅੱਠਵੀਂ ਕਲਾਸ ਦੀ ਪ੍ਰੀਖਿਆ ਪਹਿਲੇ ਦਰਜੇ ’ਚ ਪਾਸ ਕਰਨ ਮਗਰੋਂ ਸਰਕਾਰੀ ਨੌਕਰੀ ਦੀ ਚਾਹਵਾਨ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਗੀਤਾ ਨੇ ਮੱਧ ਪ੍ਰਦੇਸ਼ ਰਾਜ ਓਪਨ ਸਕੂਲ ਸਿੱਖਿਆ ਬੋਰਡ ਵੱਲੋਂ ਕਾਰਵਾਈ 8ਵੀਂ ਦੀ ਪ੍ਰੀਖਿਆ ’ਚ ਸੋਸ਼ਲ ਸਾਇੰਸ ਅਤੇ ਸੰਸਕ੍ਰਿਤ ’ਚ ਸਪੈਸ਼ਲ ਮੈਰਿਟ ਸਣੇ 411/600 ਅੰਕ ਹਾਸਲ ਕੀਤੇ ਹਨ। ਇੰਦੌਰ ਆਧਾਰਿਤ ਐੱਨਜੀਓ ਆਨੰਦ ਸਰਵਿਸ ਸੁਸਾਇਟੀ ਵੱਲੋਂ ਗੀਤਾ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਮਦਦ ਕੀਤੀ ਜਾ ਰਹੀ ਹੈ। ਐੱਨਜੀਓ ਦੇ ਸਕੱਤਰ ਅਤੇ ਸੰਕੇਤਕ ਭਾਸ਼ਾ ਮਾਹਿਰ ਗਿਆਨੇਂਦਰ ਪੁਰੋਹਿਤ ਨੇ ਅੱਜ ਕਿਹਾ, ‘‘ਗੀਤਾ ਆਪਣਾ ਨਤੀਜਾ ਵੇਖਣ ਲਈ ਬਹੁਤ ਉਤਸੁਕ ਸੀ ਅਤੇ ਇਕ ਉਮੀਦ ਨਾਲ ਭਵਿੱਖ ’ਚ ਅੱਗੇ ਵਧਣ ਵੱਲ ਦੇਖ ਰਹੀ ਹੈ।’’ ਪੁਰੋਹਿਤ ਨੇ ਦੱਸਿਆ, ‘‘ਕੇਂਦਰ ਤੇ ਸੂਬਾ ਸਰਕਾਰਾਂ ਦੇ ਨੇਮਾਂ ਮੁਤਾਬਕ ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਲਈ ਵਿੱਦਿਅਕ ਯੋਗਤਾ 8ਵੀਂ ਪਾਸ ਹੈ। ਗੀਤਾ ਹੁਣ ਇਸ ਕੈਟਾਗਰੀ ’ਚ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦੇ ਯੋਗ ਹੈ।’’ -ਪੀਟੀਆਈ