ਬਟਾਲਾ: ਇੱਥੋਂ ਥੋੜ੍ਹੀ ਦੂਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਮਪੁਰਾ (ਬਲਾਕ ਕਾਂਦੀਆ-1) ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਕੂਲ ਕੰਪਲੈਕਸ ਅਤੇ ਖੇਡ ਮੈਦਾਨ ਵਿੱਚ ਪੌਦੇ ਲਗਾਏ। ਹੈੱਡ ਅਧਿਆਪਕਾ ਹਰਿੰਦਰ ਕੌਰ ਅਤੇ ਬੀਐੱਮਟੀ ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮੌਕੇ 150 ਪੌਦੇ ਲਗਾਏ ਗਏ। ਉਨ੍ਹਾਂ ਪੌਦਿਆ ਦੀ ਸਾਂਭ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕਾ ਰਮੇਸ਼ ਰਾਣੀ ,ਬਲਰਾਜ ਕੌਰ, ਤਰਸੇਮ ਜੋਜਰਾ, ਗੁਰਪ੍ਰੀਤ ਕੌਰ,ਅਨੁਰਾਧਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ