ਪੱਤਰ ਪ੍ਰੇਰਕ
ਟੱਲੇਵਾਲ, 25 ਜੁਲਾਈ
ਪਿੰਡ ਬੀਹਲਾ ਖੁਰਦ ਵਿਖੇ ਇੱਕ ਕਿਸਾਨ ਦੀ ਝੋਨੇ ਦੀ ਫਸਲ ਉਪਰ ਮਾਰੂ ਸਪਰੇਅ ਕਰਕੇ ਨੁਕਸਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਂਚ ਪੁਲੀਸ ਅਧਿਕਾਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਲਵਿੰਦਰ ਸਿੰਘ ਵਲੋਂ ਗੁਰਮੀਤ ਕੌਰ ਦੀ ਜ਼ਮੀਨ ਠੇਕੇ ਉਪਰ ਲਈ ਹੋਈ ਹੈ ਜਿਸਦਾ ਅੰਗਰੇਜ਼ ਸਿੰਘ ਵਾਸੀ ਰਾਏਸਰ ਪਟਿਆਲਾ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ। ਬਲਵਿੰਦਰ ਸਿੰਘ ਨੇ ਜ਼ਮੀਨ ’ਚ ਝੋਨਾ ਲਾਇਆ ਹੋਇਆ ਸੀ ਜਿਸ ’ਤੇ ਅੰਗਰੇਜ਼ ਸਿੰਘ ਨੇ ਮਾਰੂ ਸਪਰੇਅ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਅੰਗਰੇਜ਼ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।