ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 26 ਜੁਲਾਈ
ਸਹਿਕਾਰੀ ਸਭਾ ਚਨਾਥਲ ਕਲਾਂ ਦੀ ਚੋਣ ਦੇ ਮਾਮਲੇ ’ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਅੱਜ ਚਨਾਰਥਲ ਕਲਾਂ-ਰੁੜਕੀ ਰੋਡ ’ਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਨਾਗਰਾ ਨੇ ਦੋਸ਼ ਲਾਇਆ ਕਿ ਸਹਿਕਾਰੀ ਸਭਾ ਦੀ ਚੋਣ ਸਿਆਸੀ ਦਬਾਅ ਹੇਠ ਇੱਕ ਨਿੱਜੀ ਸ਼ੈੱਲਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਕਰਵਾਈ ਗਈ ਸੀ। ਇਸ ਕਾਰਨ ਦੋਵਾਂ ਪਿੰਡਾਂ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਇਨਸਾਫ਼ ਦੇਣ ਦੀ ਥਾਂ ਧਰਨੇ ਤੋਂ ਇਕ ਦਿਨ ਪਹਿਲਾ ਲੋਕਾਂ ਨੂੰ ਪੁਲੀਸ ਰਾਹੀਂ ਡਰਾਇਆ।
ਇਸ ਦੌਰਾਨ ਏਆਰ ਰਮਨ ਕੁਮਾਰ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਜਿਸ ਉਪਰੰਤ ਕਰੀਬ 3 ਘੰਟਿਆਂ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਇਸ ਸਬੰਧੀ ਡੀਆਰ ਸਨਾਜ਼ ਮਿੱਤਲ ਨੇ ਕਿਹਾ ਕਿ ਉਨ੍ਹਾਂ ਕੋਲ ਪਟੀਸ਼ਨ ਵਿਚਾਰ ਅਧੀਨ ਹੈ ਜਿਸ ਵਿੱਚ ਦੋਵੇਂ ਧਿਰਾਂ ਦੀ ਸੁਣਵਾਈ ਉਪਰੰਤ ਇਨਸਾਫ਼ ਦਿੱਤਾ ਜਾਵੇਗਾ।