ਨਵੀਂ ਦਿੱਲੀ:
ਲੋਕ ਸਭਾ ਦੀ ਆਵਾਸ ਕਮੇਟੀ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰਿਹਾਇਸ਼ ਲਈ ‘5 ਸੁਨਹਿਰੀ ਬਾਗ਼ ਰੋਡ’ ਬੰਗਲੇ ਦੀ ਪੇਸ਼ਕਸ਼ ਕੀਤੀ ਹੈ। ਆਵਾਸ ਕਮੇਟੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਰਾਹੁਲ ਗਾਂਧੀ ਨਾਲ ਜੁੜੇ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਸਹਿਮਤੀ ਮਗਰੋਂ ਇਹ ਉਨ੍ਹਾਂ ਦਾ ਨਵਾਂ ਆਸ਼ੀਆਨਾ ਹੋਵੇਗਾ। ਕਾਂਗਰਸ ਜਨਰਲ ਸਕੱਤਰ ਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਅੱਜ ‘5 ਸੁਨਹਿਰੀ ਬਾਗ਼’ ਪਹੁੰਚੇ ਸਨ। ਇਹ ‘ਟਾਈਪ 8’ ਸ਼੍ਰੇਣੀ ਦਾ ਬੰਗਲਾ ਹੈ ਜੋ ਆਮ ਤੌਰ ’ਤੇ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤਾ ਜਾਂਦਾ ਹੈ। -ਪੀਟੀਆਈ