ਨਵੀਂ ਦਿੱਲੀ:
ਐੱਨਟੀਏ ਨੇ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦਾ ਅੱਜ ਸੋਧਿਆ ਨਤੀਜਾ ਐਲਾਨ ਦਿੱਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਭੌਤਿਕ ਵਿਗਿਆਨ ਦੇ ਇਕ ਸਵਾਲ ਦੇ ਨੰਬਰ ਦਰੁੱਸਤ ਕਰਕੇ ਲਾਉਣ ਮਗਰੋਂ ਇਹ ਨਤੀਜਾ ਐਲਾਨਿਆ ਗਿਆ ਹੈ। ਸੋਧੇ ਹੋਏ ਨਤੀਜੇ ’ਚ 17 ਨੂੰ ਟਾਪਰ ਐਲਾਨਿਆ ਗਿਆ ਹੈ।
ਇਸ ਤੋਂ ਪਹਿਲਾਂ ਟਾਪਰ ਐਲਾਨੇ ਗਏ 67 ਉਮੀਦਵਾਰਾਂ ’ਚੋਂ 44 ਨੇ ਉਸ ਵਿਸ਼ੇਸ਼ ਭੌਤਿਕੀ ਦੇ ਸਵਾਲ ਲਈ ਦਿੱਤੇ ਗਏ ਅੰਕਾਂ ਕਾਰਨ ਪੂਰੇ ਅੰਕ ਹਾਸਲ ਕੀਤੇ ਸਨ। ਕੁਝ ਸੈਂਟਰਾਂ ’ਤੇ ਸਮੇਂ ਦੇ ਨੁਕਸਾਨ ਕਾਰਨ ਛੇ ਉਮੀਦਵਾਰਾਂ ਨੂੰ ਦਿੱਤੇ ਗਏ ਗਰੇਸ ਅੰਕ ਵਾਪਸ ਲੈਣ ਮਗਰੋਂ ਟਾਪਰਾਂ ਦੀ ਗਿਣਤੀ ਘੱਟ ਕੇ 61 ਰਹਿ ਗਈ ਸੀ। ਸੁਪਰੀਮ ਕੋਰਟ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀਆਂ ਅਰਜ਼ੀਆਂ ਮੰਗਲਵਾਰ ਨੂੰ ਖਾਰਜ ਕਰ ਿਦੱਤੀਆਂ ਸਨ। -ਪੀਟੀਆਈ