ਸ਼ਾਹਕੋਟ
ਕੀਟਨਾਸ਼ਕ ਦਵਾਈ ਚੜ੍ਹ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਐੱਸਐੱਚਓ ਲੋਹੀਆਂ ਖਾਸ ਬਖਸੀਸ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਮੂਲ ਵਾਸੀ ਮੂਲੇਵਾਲ ਅਰਾਈਆਂ ਕਾਫੀ ਸਮੇਂ ਤੋਂ ਆਪਣੇ ਸਹੁਰੇ ਪਿੰਡ ਯੂਸਫਪੁਰ ਆਲੋਵਾਲ ਰਹਿ ਰਿਹਾ ਸੀ। ਉਹ ਜਦੋਂ ਕਿਸਾਨ ਲਛਮਣ ਸਿੰਘ ਵਾਸੀ ਦਾਰੇਵਾਲ ਦੇ ਖੇਤਾਂ ਵਿਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਦਵਾਈ ਚੜ੍ਹ ਗਈ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂਦੇ ਹਵਾਲੇ ਕਰ ਦਿੱਤੀ। -ਪੱਤਰ ਪ੍ਰੇਰਕ