ਪੱਤਰ ਪ੍ਰੇਰਕ
ਏਲਨਾਬਾਦ, 26 ਜੁਲਾਈ
ਪਿੰਡ ਕਾਸ਼ੀ ਕਾ ਬਾਸ ਵਿੱਚ ਚੋਰਾਂ ਨੇ ਇੱਕ ਘਰ ਵਿੱਚੋਂ ਬੀਤੀ ਰਾਤ ਕਰੀਬ 18 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਰੰਜਨ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਆਪਣੇ ਪਰਿਵਾਰ ਨਾਲ ਛੱਤ ’ਤੇ ਸੌਂ ਰਿਹਾ ਸੀ ਅਤੇ ਉਸ ਦਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਹੇਠਾਂ ਸੁੱਤੇ ਹੋਏ ਸਨ। ਸਵੇਰੇ ਕਰੀਬ 5 ਵਜੇ ਜਦੋਂ ਉਸਦੀ ਮਾਂ ਪੁਸ਼ਪਾ ਦੇਵੀ ਨੇ ਉੱਠਕੇ ਵੇਖਿਆ ਤਾਂ ਘਰ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰ ਅਲਮਾਰੀ ਦਾ ਜਿੰਦਰਾ ਵੀ ਟੁੱਟਿਆ ਹੋਇਆ ਸੀ। ਜਦੋਂ ਸਾਰਾ ਸਮਾਨ ਸੰਭਾਲਿਆਂ ਤਾਂ ਪਤਾ ਲੱਗਾ ਕਿ ਚੋਰਾਂ ਨੇ ਘਰ ਵਿੱਚ ਪਏ ਕੁੱਲ 25 ਤੋਲੇ ਸੋਨੇ ਦੇ ਅਤੇ ਕਰੀਬ 5 ਤੋਲੇ ਚਾਂਦੀ ਦੇ ਗਹਿਣਿਆਂ ਸਹਿਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਸਦਾ ਕਰੀਬ 18 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।