ਰਾਜਪੁਰਾ
ਕਾਂਗਰਸ ਦੀ ਸੀਨੀਅਰ ਆਗੂ ਨਰਿੰਦਰ ਕੌਰ ਕੰਗ ਪਤਨੀ ਸਵ. ਅਮਰਜੀਤ ਸਿੰਘ ਕੰਗ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਨਿਯੁਕਤ ਹੋਣ ’ਤੇ ਸਥਾਨਕ ਮਹਿਲਾਵਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸਮਾਗਮ ਵਿਚ ਸੁਖਵਿੰਦਰ ਕੌਰ ਦਿਓਲ (ਬਲਾਕ ਪ੍ਰਧਾਨ ਸਨੌਰ), ਜਸਪਾਲ ਕੌਰ ਉਪ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਕੌਰ ਭਿੰਡਰ ਜਨਰਲ ਸਕੱਤਰ ਪਟਿਆਲਾ, ਸ਼ਰਨਜੀਤ ਕੌਰ ਪ੍ਰਧਾਨ ਬਹਾਦਰਗੜ੍ਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਹਿਲਾਵਾਂ ਵੱਲੋਂ ਬੀਬੀ ਕੰਗ ਨੂੰ ਫੁਲਕਾਰੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਨਰਿੰਦਰ ਕੌਰ ਕੰਗ ਦੇ ਗ੍ਰਹਿ ਵਿਖੇ ਆ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਰੁਪਿੰਦਰ ਕੌਰ ਕੋਰਜੀਵਾਲਾ, ਸੁਖਵਿੰਦਰ ਕੌਰ ਦਿਓਲ ਅਤੇ ਅਮਰਜੀਤ ਕੌਰ ਭੱਠਲ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ