ਦਿੜ੍ਹਬਾ ਮੰਡੀ
ਦਿ ਖਡਿਆਲੀ ਸੁਸਾਇਟੀ ਦੀ ਚੋਣ ਵਿੱਚ ਬਲਜੀਤ ਸਿੰਘ ਢੀਂਡਸਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ, ਬਲਵੀਰ ਸਿੰਘ ਤੇ ਹਰਨਾਮ ਕੌਰ ਮੈਂਬਰ ਅਤੇ ਅਰਵਿੰਦਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਾਰਾ ਸਿੰਘ, ਬਾਬੂ ਸਿੰਘ, ਲਾਲੀ ਹਾਂਸ, ਸੁਖਚੈਨ ਹਾਂਸ, ਜੰਗੀਰ ਸਿੰਘ, ਬਹਾਦਰ ਸਿੰਘ, ਪਾਲ ਸਰਾਓ ਅਤੇ ਸਕੱਤਰ ਅਰਵਿੰਦਰ ਸਿੰਘ ਹਾਜ਼ਰ ਸਨ। ਨਵੇਂ ਚੁਣੇ ਪ੍ਰਧਾਨ ਬਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਇਸ ਸੁਸਾਇਟੀ ਨੂੰ ਆਰਥਿਕ ਤੌਰ ’ਤੇ ਹੋਰ ਵੀ ਪ੍ਰਫੁੱਲਿਤ ਕਰਨ ਲਈ ਮਿਹਨਤ ਕਰਨਗੇ। ਇਹ ਜਾਣਕਾਰੀ ਅਰਵਿੰਦਰ ਸਿੰਘ ਨੇ ਦਿੱਤੀ ਹੈ। -ਪੱਤਰ ਪ੍ਰੇਰਕ