ਮੁੰਬਈ, 27 ਜੁਲਾਈ
ਨਵੀਂ ਮੁੰਬਈ ਦੇ ਸੀਬੀਡੀ ਬੇਲਾਪੁਰ ਇਲਾਕੇ ਵਿੱਚ ਅੱਜ ਤੜਕੇ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ-ਢੇਰੀ ਹੋ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਸ਼ਾਹਬਾਜ਼ ਪਿੰਡ ਵਿੱਚ ਤੜਕੇ 4.50 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਮਲਬੇ ਹੇਠੋਂ ਜਿਊਂਦਾ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਮੁਹੰਮਦ ਮਿਰਾਜ ਅਲਤਾਫ ਹੁਸੈਨ (30), ਮਿਰਾਜ ਸੈਫ ਅੰਸਾਰੀ (24) ਅਤੇ ਸਾਫੀਕ ਅਹਿਮਦ ਰਹਿਮਤ ਅਲੀ ਅੰਸਾਰੀ (28) ਵਜੋਂ ਹੋਈ ਹੈ। ਡਿੱਗੀ ਇਮਾਰਤ 10 ਸਾਲ ਪੁਰਾਣੀ ਸੀ। ਇਸ ਦੌਰਾਨ ਦੋ ਵਿਅਕਤੀਆਂ ਲਾਲ ਮੁਹੰਮਦ (22) ਅਤੇ ਰੁਖਸਾਨਾ (21) ਨੂੰ ਮਲਬੇ ਹੇਠੋਂ ਜਿਊਂਦਾ ਬਾਹਰ ਕੱਢ ਲਿਆ ਗਿਆ। -ਪੀਟੀਆਈ