ਨਵੀਂ ਦਿੱਲੀ, 27 ਜੁਲਾਈ
ਥਾਈਲੈਂਡ ਦੀ ਇੱਕ ਔਰਤ ਨੂੰ ਲਗਪਗ 43 ਕਰੋੜ ਰੁਪਏ ਮੁੱਲ ਦੀ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇੱਥੇ ਕੌਮਾਂਤਰੀ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਹ ਇਹ ਨਸ਼ੀਲਾ ਪਦਾਰਥ ਕਰਾਕਰੀ ਸੈੱਟਾਂ ’ਚ ਲੁਕਾ ਕੇ ਲਿਆ ਰਹੀ ਸੀ। ਲਗਪਗ 33 ਵਰ੍ਹਿਆਂ ਦੀ ਮਹਿਲਾ ਬੈਂਕਾਕ ਤੋਂ ਇੱਥੇ ਪਹੁੰਚੀ ਸੀ। ਵਿਭਾਗ ਮੁਤਾਬਕ ਔਰਤ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਟਰਾਲੀ ਬੈਗ ਵਿੱਚ ਰੱਖੇ ਹੋਏ ਤਿੰਨ ਕਰਾਕਰੀ ਸੈੱਟਾਂ ਵਿੱਚੋਂ 3.12 ਕਿੱਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। ਬਿਆਨ ਮੁਤਾਬਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ (ਕੋਕੀਨ) ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 43.13 ਕਰੋੜ ਰੁਪਏ ਬਣਦੀ ਹੈ। ਅਧਿਕਾਰੀਆਂ ਨੇ ਨਸ਼ੀਲਾ ਪਦਾਰਥ ਜ਼ਬਤ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ