ਪੱਤਰ ਪ੍ਰੇਰਕ
ਨਥਾਣਾ, 27 ਜੁਲਾਈ
ਪਿੰਡ ਬੱਜੋਆਣਾ ਵਿਖੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਜੋਆਣਾ ਦਾ ਮੰਦਰ ਸਿੰਘ (60) ਨਾਮੀ ਕਿਸਾਨ ਆਪਣੇ ਟਰੈਕਟਰ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਅਚਾਨਕ ਟਰੈਕਟਰ ਡੂੰਘੀ ਥਾਂ ਵਿੱਚ ਪਲਟ ਗਿਆ। ਟਰੈਕਟਰ ਹੇਠੋਂ ਕੱਢ ਕੇ ਕਿਸਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਦੇ ਸਥਾਨਕ ਆਗੂਆਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਘਟਨਾ ਤੋਂ ਬਾਅਦ ਵਿਚ ਪਿੰਡ ਸੋਗ ਦੀ ਲਹਿਰ ਦੌੜ ਗਈ।