ਸਿਰਸਾ (ਨਿੱਜੀ ਪੱਤਰ ਪ੍ਰੇਰਕ)
ਪੈਰਿਸ ਓਲੰਪਿਕ ਖੇਡਾਂ ’ਚ ਹਿੱਸਾ ਲੈ ਰਹੀ ਸਿਰਸਾ ਜ਼ਿਲ੍ਹਾ ਦੀ ਤੀਰਅੰਦਾਜ਼ ਭਜਨ ਕੌਰ ਦੇ ਪਰਿਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਧਾਈ ਸੰਦੇਸ਼ ਤੇ ਪੰਜ ਕਿਲੋ ਦੇਸ਼ੀ ਘਿਓ ਭਿਜਵਾਇਆ ਹੈ। ਜੂਡੋ ਇੰਸਟਰਕਟਰ ਸੀਮਾ ਰਾਣੀ ਦੀ ਅਗਵਾਈ ’ਚ ਕ੍ਰਿਕਟ ਇੰਸਟਰਕਟਰ ਸ਼ੰਕਰ, ਹੈਂਡਬਾਲ ਇੰਸਟਰਕਟਰ ਅਸ਼ੋਕ ਕੁਮਾਰ, ਫੈਂਸਿੰਗ ਇੰਸਟਰਕਟਰ ਮੁਨੀਸ਼ ਰਾਣਾ ਨੇ ਮੁੱਖ ਮੰਤਰੀ ਨਾਇਬ ਸਿੰਘ ਵੱਲੋਂ ਤੀਰਅੰਦਾਜ਼ ਦੇ ਪਰਿਵਾਰ ਨੂੰ ਭੇਜਿਆ ਵਧਾਈ ਸੰਦੇਸ਼ ਪਹੁੰਚਾਇਆ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ।