ਪੈਰਿਸ, 28 ਜੁਲਾਈ
ਭਾਰਤ ਦਾ ਬਲਰਾਜ ਪੰਵਾਰ ਪੈਰਿਸ ਓਲੰਪਿਕ ਵਿਚ ਰੈਪੇਚੇਜ਼ ਦੋ ਵਿਚ ਦੂਜੇ ਸਥਾਨ ’ਤੇ ਰਹਿੰਦਿਆਂ ਰੋਇੰਗ ਦੀ ਪੁਰਸ਼ ਸਿੰਗਲਜ਼ ਸਕੱਲਜ਼ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਬਲਰਾਜ ਨੇ ਸੱਤ ਮਿੰਟ 12.41 ਸਕਿੰਟ ਦਾ ਸਮਾਂ ਕੱਢਿਆ। ਪੰਵਾਰ ਮੰਗੋਲੀਆ ਦੇ ਕੁਇੰਟਨ ਐਂਟੋਗਨੇਲੀ ਤੋਂ ਪਿੱਛੇ ਰਿਹਾ, ਜੋ ਸੱਤ ਮਿੰਟ 10 ਸਕਿੰਟ ਦੇ ਸਮੇਂ ਨਾਲ ਸਿਖਰ ’ਤੇ ਰਿਹਾ। ਹਰੇਕ ਰੈਪੇਚੇਜ਼ ਵਿਚ ਸਿਖਰਲੇ ਦੋ ਖਿਡਾਰੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦੇ ਹਨ। -ਪੀਟੀਆਈ