ਪੈਰਿਸ: ਪੈਰਿਸ ਓਲੰਪਿਕ ਦੇ ਤੈਰਾਕੀ ਮੁਕਾਬਲੇ ’ਚ ਸ੍ਰੀਹਰੀ ਨਟਰਾਜ ਅਤੇ ਧੀਨਿਧੀ ਦੇਸਿੰਘੂ ਆਪੋ-ਆਪਣੇ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚਣ ’ਚ ਨਾਕਾਮ ਰਹੇ। ਇਸ ਤਰ੍ਹਾਂ ਤੈਰਾਕੀ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਨਟਰਾਜ 55.01 ਸੈਕਿੰਡ ਦੇ ਸਮੇਂ ਨਾਲ 100 ਮੀਟਰ ਬੈਕਸਟ੍ਰੋਕ ’ਚ ਆਪਣੀ ਹੀਟ ਵਿੱਚ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਿਹਾ। ਹਾਲਾਂਕਿ ਓਵਰਆਲ ਉਹ 33ਵੇਂ ਸਥਾਨ ’ਤੇ ਰਿਹਾ। ਸਿਖਰਲੇ 16 ਤੈਰਾਕ ਹੀ ਸੈਮੀ ਫਾਈਨਲ ਵਿੱਚ ਪਹੁੰਚਦੇ ਹਨ। ਇਸੇ ਤਰ੍ਹਾਂ ਪਹਿਲੀ ਵਾਰ ਓਲੰਪਿਕ ਵਿੱਚ ਉੱਤਰੀ ਭਾਰਤੀ ਦਲ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ 14 ਸਾਲਾ ਦੇਸਿੰਘੂ 200 ਮੀਟਰ ਮਹਿਲਾ ਫ੍ਰੀਸਟਾਈਲ ਹੀਟ ਵਿੱਚ ਸਿਖਰ ’ਤੇ ਰਹੀ। ਪਹਿਲੀ ਹੀਟ ਵਿੱਚ ਉਸ ਨੇ 2:06.96 ਮਿੰਟ ਦਾ ਸਮਾਂ ਕੱਢਿਆ ਪਰ 30 ਖਿਡਾਰੀਆਂ ’ਚੋਂ ਉਹ 23ਵੇਂ ਸਥਾਨ ’ਤੇ ਰਹੀ। -ਪੀਟੀਆਈ