ਪੱਤਰ ਪ੍ਰੇਰਕ
ਭਵਾਨੀਗੜ੍ਹ, 28 ਜੁਲਾਈ
ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਲਦ ਕਲਾਂ ਵਿੱਚ ਵਾਟਰ ਕੂਲਰ ਤੇ ਆਰਓ ਸਿਸਟਮ ਲਗਵਾਇਆ। ਸੈਂਟਰ ਹੈੱਡ ਟੀਚਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਕਾਫੀ ਦਿੱਕਤ ਆ ਰਹੀ ਸੀ। ਇਸੇ ਦੌਰਾਨ ਅੱਜ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਵਾਟਰ ਕੂਲਰ ਤੇ ਆਰਓ ਭੇਜ ਕੇ ਪੀਣ ਵਾਲੇ ਪਾਣੀ ਦੀ ਦਿੱਕਤ ਦੂਰ ਕਰ ਦਿੱਤੀ। ਇਸ ਮੌਕੇ ਜਸਵੀਰ ਕੌਰ ਮੁੱਖ ਅਧਿਆਪਿਕਾ ਸਰਕਾਰੀ ਹਾਈ ਸਮਾਰਟ ਸਕੂਲ, ਅਮਨਦੀਪ ਕੰਗ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੇ ਵਿਧਾਇਕਾ ਭਰਾਜ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਬਰਾੜ ਸਕੱਤਰ, ਪ੍ਰਬੰਧਕ ਏਕਮ ਸਿੰਘ, ਦਵਿੰਦਰ ਸਿੰਘ ਬਦੇਸ਼ਾ, ਪ੍ਰਿਤਪਾਲ ਸਿੰਘ, ਪਲਵਿੰਦਰ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਬਬਲਾ ਇਕਾਈ ਪ੍ਰਧਾਨ ਆਮ ਆਦਮੀ ਪਾਰਟੀ ਬਾਲਦ ਕਲਾਂ ਅਤੇ ਨਗਰ ਨਿਵਾਸੀ ਹਾਜ਼ਰ ਸਨ।