ਨਵੀਂ ਦਿੱਲੀ, 29 ਜੁਲਾਈ
ਦਿੱਲੀ ਦੀ ਇੱਕ ਅਦਾਲਤ ਨੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਸੁਣਾਈ ਪੰਜ ਮਹੀਨਿਆਂ ਦੀ ਸਜ਼ਾ ’ਤੇ ਰੋਕ ਲਾ ਦਿੱਤੀ ਹੈ ਤੇ ਮਾਣਹਾਨੀ ਦੇ ਇੱਕ ਕੇਸ ਬਾਰੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਵੀ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ 4 ਸਤੰਬਰ ਨੂੰ ਹੋਣੀ ਹੈ। ਮੇਧਾ ਪਾਟਕਰ ਨੇ ਪਹਿਲੀ ਜੁਲਾਈ ਦੇ ਟਰਾਇਲ ਕੋਰਟ ਦੇ ਉਸ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਵਿਚ ਉਸ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਵੀ ਕੇ ਸਕਸੈਨਾ ’ਤੇ ਹਵਾਲਾ ਰਾਹੀਂ ਲੈਣ ਦੇਣ ਦਾ ਦੋਸ਼ ਲਾਇਆ ਸੀ।