ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਜੁਲਾਈ
ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਡੀਸੀ ਨੂੰ ਦਿੱਤਾ ਗਿਆ । ਇਹ ਮੰਗ ਪੱਤਰ ਯੂਨੀਅਨ ਦੇ ਆਗੂ ਬਲਕਾਰ ਸਿੰਘ ਦੁਧਾਲਾ ਦੀ ਅਗਵਾਈ ਹੇਠ ਦਿੱਤਾ ਗਿਆ । ਇਸ ਮੌਕੇ ਮਜੀਠਾ ,ਚੋਗਾਵਾਂ , ਤਰਸਿੱਕਾ ,ਅਟਾਰੀ ਤੇ ਵੇਰਕਾ ਦੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਵੀ ਨਾਲ ਸਨ। ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਮਜ਼ਦੂਰ ਵਾਸਤੇ ਮਗਨਰੇਗਾ ਦਾ ਕਨੂੰਨ ਬਣਿਆ ਸੀ , ਪਰ ਕਾਨੂੰਨ ਮੁਤਾਬਕ ਮਜ਼ਦੂਰਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ। ਡੀਸੀ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੰਗਾਂ ਨੂੰ ਸਬੰਧਤ ਮਹਿਕਮੇ ਤੇ ਮੁੱਖ ਮੰਤਰੀ ਨੂੰ ਭੇਜਣ ਦਾ ਭਰੋਸਾ ਦਿੱਤਾ । ਇਸ ਮੌਕੇ ਬਲਕਾਰ ਦੁਧਾਲਾ ,ਲਖਵਿੰਦਰ ਸਿੰਘ ਗੋਪਾਲਪੁਰਾ,, ਰਣਜੀਤ ਸਿੰਘ ਜੇਠੂਵਾਲ ,ਬੂਟਾ ਸਿੰਘ ਭੱਟੀ, ਜੋਧ ਸਿੰਘ ਲੇਲੀਆਂ ਹਾਜ਼ਰ ਸਨ।