ਪੱਤਰ ਪ੍ਰੇਰਕ
ਸ਼ਹਿਣਾ, 29 ਜੁਲਾਈ
ਬਿਜਲੀ ਸਪਲਾਈ ਵਿੱਚ ਕੱਟ ਲੱਗਣ ਤੋਂ ਅੱਕੇ ਕਿਸਾਨਾਂ ਨੇ ਪਿੰਡ ਸੁਖਪੁਰਾ ਬਿਜਲੀ ਗਰਿੱਡ ਅੱਗੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਨਿੰਮ ਵਾਲਾ ਮੌੜ ਨੇ ਕਿਹਾ ਕਿ ਸੁਖਪੁਰਾ ਗਰਿੱਡ ਤੋਂ ਬਾਬਾ ਡੱਲਾ ਫੀਡਰ ਨੂੰ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ। ਵਾਰ ਵਾਰ ਕੱਟਾਂ ਕਾਰਨ 8 ਘੰਟੇ ਬਿਜਲੀ ਸਪਲਾਈ ’ਚੋਂ ਦੋ ਘੰਟੇ ਬਿਜਲੀ ਖਤਮ ਕਰ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਦੋ ਘੰਟੇ ਬਿਜਲੀ ਘੱਟ ਮਿਲਦੀ ਹੈ ਤੇ ਬਿਜਲੀ ਕੱਟਾਂ ਕਾਰਨ ਝੋਨੇ ਦੀ ਫ਼ਸਲ ਨੂੰ ਪੂਰੀ ਬਿਜਲੀ ਨਹੀਂ ਮਿਲਦੀ ਹੈ। ਮੱਕੀ ਕੱਢ ਕੇ ਖਾਲੀ ਹੋਏ ਖੇਤਾਂ ’ਚ ਕਿਸਾਨਾਂ ਨੇ ਪਿਛੇਤਾ ਝੋਨਾ ਲਾਉਣਾ ਹੈ, ਪਰ ਬਿਜਲੀ ਕੱਟਾਂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਮੌਕੇ ਮਨਪ੍ਰੀਤ ਸਿੰਘ, ਪਾਲ ਸਿੰਘ, ਚਾਨਣ ਸਿੰਘ, ਗਣ ਸਿੰਘ, ਜਗਦੇਵ ਸਿੰਘ, ਜੰਗ ਸਿੰਘ, ਸੀਰਾ ਸਿੰਘ, ਜਰਨੈਲ ਸਿੰਘ ਤੇ ਨਛੱਤਰ ਸਿੰਘ ਕਿਸਾਨ ਹਾਜ਼ਰ ਸਨ।