ਪੱਤਰ ਪ੍ਰੇਰਕ
ਮਾਛੀਵਾੜਾ, 29 ਜੁਲਾਈ
ਨੇੜਲੇ ਪਿੰਡ ਹੰਬੋਵਾਲ ਬੇਟ ਵਿੱਚ ਕਮਲਜੀਤ ਸਿੰਘ (35) ਦੀ ਕੋਈ ਜ਼ਹਿਰੀਲੀ ਵਸਤੂ ਖਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਨਿਰਮਲ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਕਮਲਜੀਤ ਸਿੰਘ ਟਰੱਕ ਡਰਾਈਵਰੀ ਕਰਦਾ ਸੀ ਜੋ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ। ਲੰਘੀ 8 ਜੁਲਾਈ ਨੂੰ ਉਸ ਨੇ ਘਰ ਵਿੱਚ ਪਈ ਕੋਈ ਚੀਜ਼ ਖਾ ਲਈ ਜਿਸ ਕਾਰਨ ਉਸ ਨੂੰ ਉਲਟੀਆਂ ਲੱਗ ਗਈਆਂ। ਇਸ ’ਤੇ ਉਸ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਬੀਤੀ ਰਾਤ ਕਮਲਜੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਸਦੀ ਮੌਤ ਕਾਲਾ ਪੀਲੀਏ ਤੇ ਸਰੀਰ ਵਿਚ ਜ਼ਹਿਰ ਫੈਲਣ ਕਾਰਨ ਹੋਈ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ।