ਨਵੀਂ ਦਿੱਲੀ, 30 ਜੁਲਾਈ
ਸੁਪਰੀਮ ਕੋਰਟ ਨੇ ਅੱਜ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿੱਚ ਸਿਖਰਲੀ ਅਦਾਲਤ ਨੂੰ 26 ਅਪਰੈਲ ਦੇ ਉਸ ਫ਼ੈਸਲੇ ’ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਵਿੱਚ ਵੀਵੀਪੈਟ ਦੇ ਨਾਲ ਈਵੀਐੱਮਜ਼ ਦੀ ਵਰਤੋਂ ਕਰ ਕੇ ਪਾਈਆਂ ਗਈਆਂ ਵੋਟਾਂ ਦੇ ਸੌ ਫੀਸਦ ਮਿਲਾਣ ਦੀ ਮੰਗ ਖਾਰਜ ਕਰ ਦਿੱਤੀ ਗਈ ਸੀ।
ਸੁਪਰੀਮ ਕੋਰਟ ਨੇ 26 ਅਪਰੈਲ ਨੂੰ ਈਵੀਐੱਮ ’ਚ ਹੇਰਾਫੇਰੀ ਦੇ ਖਦਸ਼ੇ ਨੂੰ ਬੇਬੁਨਿਆ ਦੱਸਦਿਆਂ ਪੁਰਾਣੀ ਪੇਪਰ ਬੈਲੇਟ ਪ੍ਰਣਾਲੀ ਵਾਪਸ ਲਿਆਉਣ ਦੀ ਮੰਗ ਖਾਰਜ ਕਰ ਦਿੱਤੀ ਸੀ। ਇਸ ਫ਼ੈਸਲੇ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਕੋਲ ਸੁਣਵਾਈ ਲਈ ਆਈ। ਬੈਂਚ ਨੇ ਆਪਣੇ ਹੁਕਮਾਂ ’ਚ ਕਿਹਾ, ‘ਅਸੀਂ ਸਮੀਖਿਆ ਪਟੀਸ਼ਨ ਤੇ ਉਸ ਦੀ ਹਮਾਇਤ ’ਚ ਆਧਾਰਾਂ ਦਾ ਅਧਿਐਨ ਕੀਤਾ ਹੈ। -ਪੀਟੀਆਈ