ਪੱਤਰ ਪ੍ਰੇਰਕ
ਤਰਨ ਤਾਰਨ, 30 ਜੁਲਾਈ
ਇੱਥੋਂ ਦੀ ਮੁਰਾਦਪੁਰ ਆਬਾਦੀ ਵਿੱਚ ਐਤਵਾਰ ਰਾਤ ਵੇਲੇ ਹਥਿਆਰਬੰਦ ਵਿਅਕਤੀਆਂ ਨੇ ਇੱਬਣ ਕਲਾਂ ਦੇ ਵਾਸੀ ਪਰਮਿੰਦਰਦੀਪ ਸਿੰਘ ਪ੍ਰਿੰਸ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ| ਪਰਮਿੰਦਰਦੀਪ ਸਿੰਘ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਸਿਟੀ ਪੁਲੀਸ ਨੇ ਇਸ ਸਬੰਧੀ ਇੱਬਣ ਕਲਾਂ ਦੇ ਵਾਸੀ ਰੋਸ਼ਨ ਸਿੰਘ, ਉਸ ਦੇ ਲੜਕੇ ਨੇ ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਖੈਰਦੀਨਕੇ ਦੇ ਵਾਸੀ ਪ੍ਰਭ, ਮੁਰਾਦਪੁਰ ਆਬਾਦੀ ਦੇ ਵਾਸੀ ਸਾਜਨ, ਅਜੇ, ਜੁਗਰਾਜ ਸਿੰਘ ਜੱਜਾ ਤੇ ਲੱਲਾ ਖ਼ਿਲਾਫ਼ ਬੀਐੱਸਐੱਨ ਦੀ ਦਫ਼ਾ 109, 189, 190, ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ| ਏਐੱਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।