ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 30 ਜੁਲਾਈ
ਇੱਥੋਂ ਦੀ ਵੱਡੀ ਸਬਜ਼ੀ ਮੰਡੀ ਰਾਜਪੁਰਾ ਟਾਊਨ ਵਿੱਚ ਸਬਜ਼ੀ ਲੈਣ ਗਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਅਹਿਮਦ ਪੁੱਤਰ ਕਾਦਰ ਮੁਹੰਮਦ ਵਾਸੀ ਪੀਰ ਕਲੋਨੀ ਰਾਜਪੁਰਾ ਨੇ ਦੱਸਿਆ ਕਿ ਉਹ ਸ਼ਾਮ ਲਗੁਪਗ 8 ਵਜੇ ਵੱਡੀ ਸਬਜ਼ੀ ਲੈਣ ਲਈ ਗਿਆ ਸੀ। ਸਬਜ਼ੀ ਖ਼ਰੀਦਣ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਵੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ। ਉਸ ਨੇ ਆਪਣੇ ਮੋਟਰਸਾਈਕਲ ਦੀ ਇੱਧਰ ਉੱਧਰ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ। ਉਸ ਨੇ ਕਸਤੂਰਬਾ ਚੌਕੀ ਪੁਲੀਸ ਨੂੰ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਦੇ ਦਿੱਤੀ ਹੈ।