ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਇਥੇ ਇੱਕ ਨੌਜਵਾਨ ਨੂੰ ਮੋਟਰਸਾਈਕਲ ’ਤੇ ਸਟੰਟ ਕਰਨ ਦੌਰਾਨ ਵੀਡੀਓ ਬਣਾਉਣੀ ਮਹਿੰਗੀ ਪਈ ਹੈ। ਜਿਸ ਤੋਂ ਬਾਅਦ ਪੁਲੀਸ ਨੇ ਉਸਦਾ ਮੋਟਰਸਾਈਕਲ ਜ਼ਬਤ ਕਰ ਕੇ ਚਲਾਨ ਕੱਟ ਦਿੱਤਾ ਹੈ। ਜਿੰਮ ਟਰੇਨਰ ਐਲੀਵੇਟਿਡ ਰੋਡ ’ਤੇ ਵੀਡੀਓ ਬਣਾ ਰਿਹਾ ਸੀ। ਉਹ ਮੋਟਰਸਾਈਕਲ ’ਤੇ ਸਟੰਟ ਕਰਨ ਦੇ ਨਾਲ-ਨਾਲ ਸੜਕ ਦੇ ਵਿੱਚ ਪੁਸ਼ਅੱਪ ਲਾ ਰਿਹਾ ਸੀ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਕਮਿਸ਼ਨਰੇਟ ਪੁਲੀਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਜਿੰਮ ਟਰੇਨਰ ਦੇ ਚਲਾਨ ਵਾਲੀ ਫੋਟੋ ਸੋਸ਼ਲ਼ ਮੀਡੀਆ ’ਤੇ ਵੀ ਅਪਲੋਡ ਕਰ ਦਿੱਤੀ ਤਾਂ ਕਿ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਜਾ ਸਕੇ। ਜਿੰਮ ਟਰੇਨਰ ਜਿੱਥੇ ਪੁੱਲ ’ਤੇ ਸਟੰਟ ਕਰ ਰਿਹਾ ਹੈ, ਉਥੇ ਹੱਥ ਛੱਡ ਕੇ ਮੋਟਰਸਾਈਕਲ ਚਲਾ ਰਿਹਾ ਹੈ ਤੇ ਨਾਲ ਦੀ ਨਾਲ ਖੜ੍ਹੇ ਹੋ ਕੇ ਵੀ ਸਟੰਟ ਕਰ ਰਿਹਾ ਸੀ। ਪੁਲੀਸ ਨੇ ਨੌਜਵਾਨ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।